Joshua 22

1ਤਦ ਯਹੋਸ਼ੁਆ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਸੱਦਿਆ । 2ਉਹਨਾਂ ਨੂੰ ਆਖਿਆ ਕਿ ਤੁਸੀਂ ਉਸ ਸਾਰੇ ਦੀ ਪਾਲਨਾ ਕੀਤੀ ਜਿਹੜਾ ਹੁਕਮ ਤੁਹਾਨੂੰ ਯਹੋਵਾਹ ਦੇ ਦਾਸ ਮੂਸਾ ਨੇ ਦਿੱਤਾ ਸੀ ਤੁਸੀਂ ਮੇਰੀ ਸਾਰੀ ਆਗਿਆਵਾਂ ਨੂੰ ਮੰਨਿਆਂ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ । 3ਤੁਸੀਂ ਬਹੁਤ ਸਾਰੇ ਦਿਨਾਂ ਤੋਂ ਅੱਜ ਦੇ ਦਿਨ ਤੱਕ ਆਪਣੇ ਭਰਾਵਾਂ ਨੂੰ ਨਹੀਂ ਛੱਡਿਆ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਜ਼ੁਮੇਵਾਰੀ ਦੀ ਪਾਲਨਾ ਕੀਤੀ ।

4ਹੁਣ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਭਰਾਵਾਂ ਨੂੰ ਸੁੱਖ ਦਿੱਤਾ ਹੈ ਜਿਵੇਂ ਉਸ ਉਹਨਾਂ ਨਾਲ ਬਚਨ ਕੀਤਾ ਸੀ । ਹੁਣ ਤੁਸੀਂ ਮੁੜ ਜਾਓ ਅਤੇ ਆਪਣੇ ਤੰਬੂਆਂ ਵਿੱਚ ਆਪਣੀ ਮਿਲਖ ਦੇ ਦੇਸ ਨੂੰ ਜਿਹੜੀ ਯਹੋਵਾਹ ਦੇ ਦਾਸ ਮੂਸਾ ਨੇ ਤੁਹਾਨੂੰ ਯਰਦਨ ਦੇ ਪਾਰ ਦਿੱਤੀ ਸੀ ਜਾਓ । 5ਕੇਵਲ ਤੁਸੀਂ ਉਸ ਹੁਕਮਨਾਮੇ ਦੀ ਅਤੇ ਬਿਵਸਥਾ ਦੀ ਬਹੁਤ ਮਿਹਨਤ ਨਾਲ ਪੂਰਾ ਕਰਨ ਦੀ ਪਾਲਨਾ ਕਰਿਓ ਜਿਨ੍ਹਾਂ ਦਾ ਯਹੋਵਾਹ ਦੇ ਦਾਸ ਮੂਸਾ ਨੇ ਤੁਹਾਨੂੰ ਹੁਕਮ ਦਿੱਤਾ ਸੀ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪਿਆਰ ਕਰੋ ਅਤੇ ਉਸ ਦੇ ਸਾਰਿਆਂ ਰਾਹਾਂ ਉੱਤੇ ਚੱਲੋ ਅਤੇ ਉਸ ਦੇ ਹੁਕਮਾਂ ਦੀ ਪਾਲਨਾ ਕਰੋ ਅਤੇ ਉਸ ਵਿੱਚ ਬਣੇ ਰਹੋ ਅਤੇ ਆਪਣੇ ਸਾਰੇ ਮਨ ਨਾਲ, ਆਪਣੀ ਸਾਰੀ ਜਾਨ ਨਾਲ ਉਸ ਦੀ ਉਪਾਸਨਾ ਕਰੋ । 6ਤਦ ਯਹੋਸ਼ੁਆ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਉਹਨਾਂ ਨੂੰ ਵਿਦਿਆ ਕੀਤਾ, ਫਿਰ ਉਹ ਆਪਣੇ ਤੰਬੂਆਂ ਨੂੰ ਤੁਰ ਗਏ ।

7ਮਨੱਸ਼ਹ ਦੇ ਅੱਧੇ ਗੋਤ ਨੂੰ ਮੂਸਾ ਨੇ ਬਾਸ਼ਾਨ ਵਿੱਚ ਮਿਲਖ ਦਿੱਤੀ ਅਤੇ ਉਸ ਦੇ ਦੂਜੇ ਅੱਧ ਨੂੰ ਯਹੋਸ਼ੁਆ ਨੇ ਉਸ ਦੇ ਭਰਾਵਾਂ ਦੇ ਨਾਲ ਯਰਦਨ ਪਾਰ ਪੱਛਮ ਵੱਲ ਮਿਲਖ ਦਿੱਤੀ ਤਾਂ ਫਿਰ ਜਦ ਯਹੋਸ਼ੁਆ ਨੇ ਉਹਨਾਂ ਨੂੰ ਉਹਨਾਂ ਦੇ ਤੰਬੂਆਂ ਨੂੰ ਭੇਜਿਆ ਤਾਂ ਉਹਨਾਂ ਨੂੰ ਬਰਕਤ ਦਿੱਤੀ । 8ਉਹ ਨੇ ਉਹਨਾਂ ਨੂੰ ਆਖਿਆ ਕਿ ਵੱਡੇ ਧਨ ਨਾਲ ਅਤੇ ਬਹੁਤ ਵੱਡੇ ਚੌਣੇ ਨਾਲ ਅਤੇ ਚਾਂਦੀ, ਸੋਨੇ, ਪਿੱਤਲ, ਲੋਹੇ ਅਤੇ ਬਸਤਰਾਂ ਦੇ ਵੱਡੇ ਢੇਰ ਨਾਲ ਆਪਣੇ ਤੰਬੂਆਂ ਨੂੰ ਮੁੜ ਜਾਓ ਅਤੇ ਆਪਣੇ ਵੈਰੀਆਂ ਦੀ ਲੁੱਟ ਨੂੰ ਆਪਣੇ ਭਰਾਵਾਂ ਨਾਲ ਵੰਡ ਲਓ ।

9ਰਊਬੇਨੀ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਇਸਰਾਏਲੀਆਂ ਦੇ ਵਿੱਚੋਂ ਸ਼ੀਲੋਹ ਤੋਂ ਮੁੜ ਤੁਰਿਆ ਜਿਹੜਾ ਕਨਾਨ ਦੇਸ ਵਿੱਚ ਹੈ ਕਿ ਉਹ ਗਿਲਆਦ ਦੇ ਦੇਸ ਨੂੰ ਆਪਣੀ ਜਗੀਰ ਵਿੱਚ ਜਾਣ ਜਿੱਥੇ ਉਹਨਾਂ ਨੂੰ ਮੂਸਾ ਦੇ ਰਾਹੀਂ ਯਹੋਵਾਹ ਦੇ ਹੁਕਮ ਅਨੁਸਾਰ ਕਬਜ਼ਾ ਦਿੱਤਾ ਗਿਆ ਸੀ ।

10ਜਦ ਉਹ ਯਰਦਨ ਦੇ ਇਲਾਕਿਆਂ ਵਿੱਚ ਆਏ ਜਿਹੜੇ ਕਨਾਨ ਦੇਸ ਵਿੱਚ ਹਨ ਤਾਂ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਉੱਥੇ ਇੱਕ ਜਗਵੇਦੀ ਬਣਾਈ ਅਰਥਾਤ ਯਰਦਨ ਦੇ ਉੱਤੇ ਇੱਕ ਜਗਵੇਦੀ ਜਿਹੜੀ ਵੇਖਣ ਵਿੱਚ ਵੱਡੀ ਸਾਰੀ ਲੱਗੇ । 11ਇਸਰਾਏਲੀਆਂ ਨੇ ਸੁਣਿਆ ਕਿ ਵੇਖੋ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਕਨਾਨ ਦੇਸ ਦੇ ਸਾਹਮਣੇ ਯਰਦਨ ਦੇ ਇਲਾਕਿਆਂ ਵਿੱਚ ਇੱਕ ਜਗਵੇਦੀ ਇਸਰਾਏਲੀਆਂ ਦੇ ਪਾਸੇ ਵੱਲ ਬਣਾ ਲਈ ਹੈ ।

12ਜਦ ਇਸਰਾਏਲੀਆਂ ਨੇ ਇਹ ਸੁਣਿਆਂ ਤਾਂ ਇਸਰਾਏਲੀਆਂ ਦੀ ਸਾਰੀ ਮੰਡਲੀ ਸ਼ੀਲੋਹ ਵਿੱਚ ਇਕੱਠੀ ਹੋਈ ਕਿ ਉਹਨਾਂ ਨਾਲ ਯੁੱਧ ਕਰਨ ਲਈ ਚੜ੍ਹਾਈ ਕਰਨ ।

13ਇਸਰਾਏਲੀਆਂ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਕੋਲ ਅਲਆਜ਼ਾਰ ਜਾਜਕ ਦੇ ਪੁੱਤਰ ਫ਼ੀਨਹਾਸ ਨੂੰ ਗਿਲਆਦ ਦੇ ਦੇਸ ਵਿੱਚ ਭੇਜਿਆ । 14ਦਸ ਪਰਧਾਨ ਉਸ ਦੇ ਨਾਲ ਇਸਰਾਏਲ ਦੇ ਪਿਉ-ਦਾਦਿਆਂ ਦੇ ਘਰਾਣਿਆਂ ਦੇ ਕੁਲ ਗੋਤਾਂ ਦਾ ਇੱਕ-ਇੱਕ ਪ੍ਰਧਾਨ ਅਤੇ ਹਰ ਮਨੁੱਖ ਆਪਣੇ ਪਿਉ-ਦਾਦਿਆਂ ਦੇ ਘਰਾਣੇ ਦਾ ਅਤੇ ਇਸਰਾਏਲ ਦੇ ਹਜ਼ਾਰਾਂ ਦਾ ਸਰਦਾਰ ਸੀ ।

15ਅਤੇ ਉਹਨਾਂ ਰਊਬੇਨੀਆਂ, ਗਾਦੀਆਂ, ਅਤੇ ਮਨੱਸ਼ਹ ਦੇ ਅੱਧੇ ਗੋਤ ਕੋਲ ਗਿਲਆਦ ਨੂੰ ਜਾ ਕੇ ਉਹਨਾਂ ਨਾਲ ਗੱਲ ਕੀਤੀ । 16ਕਿ ਯਹੋਵਾਹ ਦੀ ਸਾਰੀ ਮੰਡਲੀ ਇਉਂ ਆਖਦੀ ਹੈ, ਇਹ ਕੀ ਬੇਈਮਾਨੀ ਹੈ ਜਿਹੜੀ ਤੁਸੀਂ ਇਸਰਾਏਲ ਦੇ ਪਰਮੇਸ਼ੁਰ ਦੇ ਵਿਰੁੱਧ ਕੀਤੀ ਹੈ ਕਿ ਤੁਸੀਂ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਮੁੜ ਗਏ ਹੋ ਅਤੇ ਆਪਣੇ ਲਈ ਇੱਕ ਜਗਵੇਦੀ ਬਣਾ ਲਈ ਹੈ ਕਿ ਤੁਸੀਂ ਅੱਜ ਦੇ ਦਿਨ ਯਹੋਵਾਹ ਤੋਂ ਆਕੀ ਹੋ ਜਾਓ ?

17ਕੀ ਸਾਡੇ ਲਈ ਪਓਰ ਦੀ ਬੁਰਿਆਈ ਛੋਟੀ ਹੈ ਜਿਸ ਤੋਂ ਅਸੀਂ ਆਪਣੇ ਆਪ ਨੂੰ ਅਜੇ ਪਵਿੱਤਰ ਨਹੀਂ ਕੀਤਾ ਭਾਵੇਂ ਯਹੋਵਾਹ ਦੀ ਮੰਡਲੀ ਵਿੱਚ ਬਵਾ ਪੈ ਗਈ ਸੀ ? 18ਕੀ ਤੁਸੀਂ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਇਨਕਾਰ ਕਰਦੇ ਹੋ ? ਤਾਂ ਇਸ ਤਰ੍ਹਾਂ ਹੋਵੇਗਾ ਕਿ ਜੇ ਤੁਸੀਂ ਅੱਜ ਦੇ ਦਿਨ ਯਹੋਵਾਹ ਤੋਂ ਪਿੱਛੇ ਮੁੜ ਜਾਵੋਂਗੇ ਤਾਂ ਕਲ ਉਹ ਇਸਰਾਏਲ ਦੀ ਸਾਰੀ ਮੰਡਲੀ ਉੱਤੇ ਗੁੱਸੇ ਹੋ ਜਾਵੇਗਾ ।

19ਤਾਂ ਵੀ ਜੇ ਤੁਹਾਡੀ ਆਪਣੀ ਜ਼ਮੀਨ ਅਸ਼ੁੱਧ ਹੋ ਗਈ ਹੋਵੇ ਤਾਂ ਤੁਸੀਂ ਯਹੋਵਾਹ ਦੀ ਮਿਲਖ ਦੇ ਦੇਸ ਨੂੰ ਲੰਘੋ ਜਿੱਥੇ ਯਹੋਵਾਹ ਦਾ ਡੇਰਾ ਟਿਕਿਆ ਹੋਇਆ ਹੈ ਅਤੇ ਸਾਡੇ ਵਿੱਚ ਮਿਲਖ ਲੈ ਲਓ ਪਰ ਨਾ ਯਹੋਵਾਹ ਤੋਂ ਪਿੱਛੇ ਹਟੋ ਅਤੇ ਨਾ ਸਾਥੋਂ ਪਿੱਛੇ ਹਟੋ ਇਹ ਨਾ ਹੋਵੇ ਕਿ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਦੇ ਬਿਨ੍ਹਾਂ ਕੋਈ ਹੋਰ ਆਪਣੇ ਲਈ ਜਗਵੇਦੀ ਬਣਾ ਲਓ । 20ਕੀ ਜ਼ਰਹ ਦੇ ਪੁੱਤਰ ਆਕਾਨ ਨੇ ਚੜ੍ਹਾਵੇ ਦੀਆਂ ਚੀਜ਼ਾਂ ਵਿੱਚ ਬੇਈਮਾਨੀ ਨਹੀਂ ਕੀਤੀ ਸੀ ਕਿ ਇਸਰਾਏਲ ਦੀ ਸਾਰੀ ਮੰਡਲੀ ਉੱਤੇ ਕ੍ਰੋਧ ਆ ਪਿਆ ? ਅਤੇ ਉਹ ਮਨੁੱਖ ਇੱਕਲਾ ਹੀ ਆਪਣੀ ਬੁਰਿਆਈ ਵਿੱਚ ਨਾਸ ਨਹੀਂ ਹੋਇਆ ਸੀ ! ।

21ਤਦ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੇ ਇਸਰਾਏਲ ਦੇ ਹਜ਼ਾਰਾਂ ਦੇ ਸਰਦਾਰਾਂ ਨੂੰ ਉੱਤਰ ਦੇ ਕੇ ਇਹ ਗੱਲ ਕੀਤੀ । 22ਯਹੋਵਾਹ ਸਮਰਥ ਪਰਮੇਸ਼ੁਰ, ਹਾਂ, ਯਹੋਵਾਹ ਸਮਰਥ ਪਰਮੇਸ਼ੁਰ, ਉਹੀ ਜਾਣਦਾ ਹੈ ਅਤੇ ਇਸਰਾਏਲੀ ਵੀ ਜਾਣੇਗਾ ਕਿ ਜੇ ਕਦੀ ਪਿੱਛੇ ਹੱਟਣ ਵਿੱਚ ਜਾਂ ਯਹੋਵਾਹ ਦੇ ਵਿਰੁੱਧ ਬੇਈਮਾਨੀ ਕਰਨ ਵਿੱਚ ਕੁਝ ਹੋਇਆ ਹੋਵੇ ਤਾਂ ਅੱਜ ਦੇ ਦਿਨ ਸਾਨੂੰ ਨਾ ਛੱਡੋ । 23ਕਿ ਜੇ ਅਸੀਂ ਆਪਣੇ ਲਈ ਇਹ ਜਗਵੇਦੀ ਬਣਾਈ ਹੋਵੇ ਕਿ ਯਹੋਵਾਹ ਦੇ ਪਿੱਛੇ ਤੁਰਨ ਤੋਂ ਮੁੜ ਜਾਈਏ ਅਤੇ ਜੇ ਉਹ ਦੇ ਉੱਤੇ ਹੋਮ ਦੀਆਂ ਬਲੀਆਂ ਜਾਂ ਮੈਦੇ ਦੀਆਂ ਭੇਟਾਂ ਚੜ੍ਹਾਈਏ ਜਾਂ ਸੁੱਖ ਸਾਂਦ ਦੀਆਂ ਬਲੀਆਂ ਦੇਈਏ ਤਾਂ ਯਹੋਵਾਹ ਹੀ ਲੇਖਾ ਲਵੇ ।

24ਜਦ ਅਸੀਂ ਇਸ ਗੱਲ ਦੇ ਡਰ ਨਾਲ ਇਹ ਨਹੀਂ ਕੀਤਾ ਕਿ ਆਉਣ ਵਾਲਿਆਂ ਸਮਿਆਂ ਵਿੱਚ ਤੁਹਾਡੇ ਪੁੱਤਰ ਸਾਡੇ ਪੁੱਤਰਾਂ ਨੂੰ ਆਖਣਗੇ ਕਿ ਤੁਹਾਨੂੰ ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨੂੰ ਕੀ ਕੰਮ ਹੈ ?

25ਹੇ ਰਊਬੇਨੀਓ ਅਤੇ ਗਾਦੀਓ, ਯਹੋਵਾਹ ਨੇ ਸਾਡੇ ਵਿੱਚ ਅਤੇ ਤੁਹਾਡੇ ਵਿੱਚ ਯਰਦਨ ਹੱਦ ਠਹਿਰਾਈ ਹੈ ਸੋ ਤੁਹਾਡੇ ਲਈ ਯਹੋਵਾਹ ਵਿੱਚ ਕੋਈ ਭਾਗ ਨਹੀਂ । ਸ਼ਾਇਦ ਤੁਹਾਡੇ ਪੁੱਤਰ ਸਾਡੇ ਪੁੱਤਰਾਂ ਨੂੰ ਯਹੋਵਾਹ ਦਾ ਡਰ ਮੰਨਣ ਤੋਂ ਮੁਕਰਾ ਦੇਣ ।

26ਇਸ ਲਈ ਅਸੀਂ ਆਖਿਆ ਕਿ ਅਸੀਂ ਆਪਣੇ ਲਈ ਇੱਕ ਜਗਵੇਦੀ ਬਣਾਈਏ, ਉਹ ਤਾਂ ਨਾ ਹੋਮ ਦੀਆਂ ਭੇਟਾਂ ਅਤੇ ਨਾ ਬਲੀਆਂ ਲਈ ਹੈ । 27ਸਗੋਂ ਉਹ ਸਾਡੇ ਵਿੱਚ ਅਤੇ ਤੁਹਾਡੇ ਵਿੱਚ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਇੱਕ ਗਵਾਹੀ ਹੋਵੇਗੀ ਕਿ ਅਸੀਂ ਯਹੋਵਾਹ ਦੀ ਉਪਾਸਨਾ ਉਸ ਦੇ ਅੱਗੇ ਆਪਣੀਆਂ ਹੋਮ ਦੀਆਂ ਭੇਟਾਂ ਨਾਲ ਅਤੇ ਬਲੀਆਂ ਨਾਲ ਅਤੇ ਸੁੱਖ ਸਾਂਦ ਦੀਆਂ ਭੇਟਾਂ ਨਾਲ ਚੜ੍ਹਾਈਏ ਤਾਂ ਜੋ ਤੁਹਾਡੇ ਪੁੱਤਰ ਆਉਣ ਵਾਲਿਆਂ ਸਮਿਆਂ ਵਿੱਚ ਸਾਡੇ ਪੁੱਤਰਾਂ ਨੂੰ ਨਾ ਆਖਣ ਕਿ ਤੁਹਾਡੇ ਲਈ ਯਹੋਵਾਹ ਵਿੱਚ ਕੋਈ ਭਾਗ ਨਹੀਂ ।

28ਤਾਂ ਅਸੀਂ ਆਖਿਆ ਕਿ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਸਾਨੂੰ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਉਂ ਆਖਣਗੇ ਤਾਂ ਅਸੀਂ ਆਖਾਂਗੇ, ਯਹੋਵਾਹ ਦੀ ਜਗਵੇਦੀ ਦਾ ਨਮੂਨਾ ਵੇਖੋ ਜਿਹੜੀ ਸਾਡੇ ਪਿਉ-ਦਾਦਿਆਂ ਨੇ ਨਾ ਤਾਂ ਹੋਮ ਦੀਆਂ ਭੇਟਾਂ ਲਈ ਨਾ ਬਲੀਆਂ ਲਈ ਬਣਾਈ ਸੀ ਸਗੋਂ ਉਹ ਤੁਹਾਡੇ ਅਤੇ ਸਾਡੇ ਵਿੱਚਕਾਰ ਇੱਕ ਗਵਾਹੀ ਹੈ । 29ਇਹ ਸਾਥੋਂ ਦੂਰ ਹੋਵੇ ਜੇ ਅਸੀਂ ਯਹੋਵਾਹ ਦੇ ਵਿਰੁੱਧ ਆਕੀ ਹੋ ਕੇ ਅੱਜ ਦੇ ਦਿਨ ਯਹੋਵਾਹ ਦੇ ਪਿੱਛੇ ਚੱਲਣ ਤੋਂ ਮੁੜ ਜਾਈਏ ਅਤੇ ਇੱਕ ਜਗਵੇਦੀ ਹੋਮ ਦੀਆਂ ਅਤੇ ਮੈਦੇ ਦੀਆਂ ਭੇਟਾਂ ਲਈ ਅਤੇ ਬਲੀਆਂ ਲਈ ਬਣਾ ਲਈਏ ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਤੋਂ ਬਿਨ੍ਹਾਂ ਜਿਹੜੀ ਉਸ ਦੇ ਡੇਹਰੇ ਦੇ ਸਾਹਮਣੇ ਹੈ ।

30ਜਦ ਫੀਨਹਾਸ ਜਾਜਕ ਅਤੇ ਮੰਡਲੀ ਦੇ ਪ੍ਰਧਾਨਾਂ ਅਤੇ ਇਸਰਾਏਲ ਦੇ ਹਜ਼ਾਰਾਂ ਦੇ ਸਰਦਾਰਾਂ ਨੇ ਜਿਹੜੇ ਉਸ ਦੇ ਨਾਲ ਸਨ ਇਹ ਗੱਲਾਂ ਸੁਣੀਆਂ ਜਿਹੜੀਆਂ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੀਆਂ ਨੇ ਕੀਤੀਆਂ ਸਨ ਤਾਂ ਉਹਨਾਂ ਨੂੰ ਇਹ ਚੰਗਾ ਲੱਗਾ 31ਅਤੇ ਅਲਆਜ਼ਾਰ ਜਾਜਕ ਦੇ ਪੁੱਤਰ ਫੀਨਹਾਸ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੀਆਂ ਨੂੰ ਆਖਿਆ ਕਿ ਅਸੀਂ ਜਾਣਦੇ ਹਾਂ ਕਿ ਅੱਜ ਦੇ ਦਿਨ ਯਹੋਵਾਹ ਸਾਡੇ ਵਿੱਚ ਹੈ ਕਿਉਂ ਜੋ ਤੁਸੀਂ ਇਹ ਬੇਈਮਾਨੀ ਯਹੋਵਾਹ ਦੇ ਵਿਰੁੱਧ ਨਹੀਂ ਕੀਤੀ । ਹੁਣ ਤੁਸੀਂ ਇਸਰਾਏਲੀਆਂ ਨੂੰ ਯਹੋਵਾਹ ਦੇ ਹੱਥੋਂ ਛੁਡਾ ਲਿਆ ਹੈ ।

32ਅਲਆਜ਼ਾਰ ਜਾਜਕ ਦਾ ਪੁੱਤਰ ਫੀਨਹਾਸ ਅਤੇ ਉਹ ਪਰਧਾਨ ਰਊਬੇਨੀਆਂ ਅਤੇ ਗਾਦੀਆਂ ਤੋਂ ਗਿਲਆਦ ਦੇ ਦੇਸ ਵਿੱਚੋਂ ਕਨਾਨ ਦੇਸ ਨੂੰ ਇਸਰਾਏਲੀਆਂ ਕੋਲ ਮੁੜ ਆਏ ਅਤੇ ਉਹਨਾਂ ਨੂੰ ਇਹ ਖਬਰ ਦਿੱਤੀ 33ਤਦ ਇਹ ਗੱਲ ਇਸਰਾਏਲੀਆਂ ਨੂੰ ਚੰਗੀ ਲੱਗੀ ਅਤੇ ਇਸਰਾਏਲੀਆਂ ਨੇ ਪਰਮੇਸ਼ੁਰ ਨੂੰ ਮੁਬਾਰਕ ਆਖਿਆ ਅਤੇ ਫਿਰ ਉਹਨਾਂ ਉੱਤੇ ਯੁੱਧ ਲਈ ਚੜ੍ਹਾਈ ਕਰਨ ਦੀਆਂ ਅਤੇ ਉਸ ਦੇਸ ਨੂੰ ਜਿੱਥੇ ਰਊਬੇਨੀ ਅਤੇ ਗਾਦੀ ਵੱਸਦੇ ਸਨ ਨਾਸ ਕਰਨ ਦੀਆਂ ਗੱਲਾਂ ਛੱਡ ਦਿੱਤੀਆਂ

ਤਦ ਰਊਬੇਨੀਆਂ ਅਤੇ ਗਾਦੀਆਂ ਨੇ ਉਸ ਜਗਵੇਦੀ ਨੂੰ ‘’ ਗਵਾਹੀ ‘’ ਆਖਿਆ ਕਿਉਂ ਜੋ ਸਾਡੇ ਵਿੱਚ ਇਹ ਗਵਾਹੀ ਹੈ ਕਿ ਯਹੋਵਾਹ ਹੀ ਪਰਮੇਸ਼ੁਰ ਹੈ ।

34

Copyright information for PanULB